ਸ਼ਾਕਾਹਾਰ

ਅਧਿਆਤਮਿਕ ਜੀਵਨ ਦੇ ਲਈ ਸ਼ਾਕਾਹਾਰ ਬਣਨਾ ਬਿਲਕੁਲ ਜਰੂਰੀ ਹੈ | ਅਸਲ ਵਿਚ ''ਅਧਿਆਤਮਿਕ'' ਅਤੇ ''ਸ਼ਾਕਾਹਾਰ'' ਇਕ ਸਮਾਨ ਅਰਥੀ ਹਨ | ਹਰ ਇਕ ਇਨਸਾਨ ਨੂੰ ਸ਼ਾਕਾਹਾਰੀ ਬਣਨਾ ਹੀ ਹੈ | ਦੁਨਿਆਵੀ ਕੰਪਨ ਵਿਗਿਆਨ ਹੁਣ ਮਾਨਵ ਸ਼ਰੀਰ ਉਪਰ ਪਸ਼ੂ ਮਾਂਸ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਨਣ ਲਗ ਪਿਆ ਹੈ |ਕਿਸੇ ਵੀ ਧਾਰ੍ਮਿਕ ਲਹਿਰ ਦਾ ਮੂਲ ਸਿਧਾਂਤ ਪਿਆਰ ਹੀ ਰਿਹਾ ਹੈ | ਪਿਆਰ ਧਰਤੀ ਤੇ ਰਹਿਣ ਵਾਲੇ ਜੀਵਾਂ ਤੇ ਦਿਆਲੂ ਭਾਵ ਰੱਖਣ ਤੋ ਇਲਾਵਾ ਹੋਰ ਕੁਝ ਵੀ ਨਹੀ ਹੈ | ਪਸ਼ੂ ਜਾਤੀ ਮਨੁੱਖ ਲਈ ਭੋਜਨ ਦੇ ਤੋਰ ਤੇ ਨਹੀ ਹਨ | ਇਸ ਤੋ ਇਲਾਵਾ ਸਾਨੂੰ ਆਪਣੀ ਜਰੂਰਤ ਅਨੁਸਾਰ ਹੀ ਭੋਜਨ ਖਾਣਾ ਚਾਹੀਦਾ ਹੈ ਨਾ ਕਿ ਆਪਣੀ ਜੀਭਾ ਦੇ ਲਾਲਚ ਲਈ | ਜਦੋਂ ਭੁੱਖ ਲਗੇ ਉਦੋ ਹੀ ਖਾਣਾ ਚਾਹੀਦਾ ਹੈ | ਜੇਕਰ ਭੁੱਖ ਨਾ ਹੋਵੇ ਤਾਂ ਕਦੀ ਨਹੀਂ ਖਾਣਾ ਚਾਹੀਦਾ | - ਬ੍ਰਹਮਰਿਸ਼ੀ ਪੱਤਰੀ ਜੀ

No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth